Articles by "ਸੇਹਤ"
Showing posts with label ਸੇਹਤ. Show all posts
ਸੁਹਾਣਾ ਹਸਪਤਾਲ ਵੱਲੋਂ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਦੌਰਾਨ ਅੱਖਾ ਦੀ ਜਾਂਚ ਕਰਦੇ ਡਾਕਟਰ
ਸੁਹਾਣਾ ਹਸਪਤਾਲ ਵੱਲੋਂ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਦੌਰਾਨ ਅੱਖਾ ਦੀ ਜਾਂਚ ਕਰਦੇ ਡਾਕਟਰ
ਲੁਧਿਆਣਾ, 16 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਿਹਤਮੰਦ ਸਮਾਜ ਦੀ ਸਿਰਜਣਾ ਲਈ 'ਤੇ ਲੋੜਵੰਦਾ ਦੀ ਸੇਵਾ ਕਰਨ ਹਿੱਤ ਨਿਸ਼ਕਾਮ ਰੂਪ ਵਿੱਚ ਮੈਡੀਕਲ ਕੈਂਪ ਲਗਾਉਣੇ ਬਹੁਤ ਮਹਾਨ ਕਾਰਜ ਹੈ, ਕਿਉ ਕਿ ਸਿਹਤਮੰਦ ਸਮਾਜ ਹੀ ਦੇਸ਼ ਤੇ ਕੌਮ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ । ਇਨਾਂ ਸ਼ਬਦਾ ਦਾ ਪ੍ਰਗਟਾਵਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੱਕੜ ਨੇ ਸੁਹਾਣਾ ਹਸਪਤਾਲ ਦੇ ਵੱਲੋਂ ਅਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ 'ਚ ਲਗਾਏ ਗਏ ਫ੍ਰੀ ਮੈਡੀਕਲ ਚੈਕਅੱਪ ਕੈਂਪ ਦਾ ਰਸਮੀ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦਿਆ ਹੋਇਆ ਕੀਤਾ।
ਪੰਚਮ ਹਸਪਤਾਲ ਹਸਪਤਾਲ ਦੇ ਸੀ.ਈ.ਓ. ਡਾ. ਕੰਵਲਜੀਤ ਕੌਰ ਮਰੀਜ਼ ਦੀ ਜਾਂਚ ਕਰਦੇ ਹੋਏ
ਲੁਧਿਆਣਾ, 12 ਜੂਨ 2017 (ਮਨੀਸ਼ਾ ਸ਼ਰਮਾਂ): ਸੁਪਰ ਮਲਟੀ ਸਪੈਸ਼ਐਲਿਟੀ ਪੰਚਮ ਹਸਪਤਾਲ, ਕੈਨਾਲ ਰੋਡ, ਜੱਵਦੀ ਵਲੋਂ ਸਲਾਨਾ 10 ਦਿਨਾਂ ਸਰਜਰੀ ਕੈਂਪ 14 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਹ ਕੈਂਪ ਲਗਾਇਆ ਜਾਂਦਾ ਹੈ ਤਾਂ ਕਿ ਮਰੀਜ਼ ਛੁੱਟੀਆਂ ਦੌਰਾਨ ਆਪਣੇ ਲੋੜੀਂਦੇ ਅਪ੍ਰੇਸ਼ਨ ਕਰਾ ਸਕਣ।
ਲੁਧਿਆਣਾ, 03 ਜੂਨ 2017 (ਨੀਲ ਕਮਲ ਸੋਨੂੰ): ਜਦੋਂ ਬੱਚੇ ਟੀਵੀ, ਵੀਡੀਓ ਗੇੰਸ ਅਤੇ ਇੰਟਰਨੇਟ ਤੋਂ ਦੂਰ ਹੁੰਦੇ ਹਨ, ਉਦੋਂ ਆਪਣੀ ਕਲਾਤਮਕ ਸਮਰੱਥਾ ਨੂੰ ਪਹਿਚਾਣ ਅਸਲੀ ਦੁਨੀਆ - ਅਸਲੀ ਲੋਕਾਂ, ਭਾਵਨਾਵਾਂ ਅਤੇ ਗਤੀਵਿਧੀਆਂ ਨਾਲ ਜੁੜ ਪਾਂਦੇ ਹਨ। ਉਨ੍ਹਾਂ ਨੂੰ ਇਹ ਸੱਮਝ ਆ ਜਾਂਦਾ ਹੈ ਦੀ ਹਮੇਸ਼ਾ ਬੋਹਤ ਕੁੱਝ ਕਰਣ ਨੂੰ ਹੈ ਅਤੇ ਇਸਦੇ ਲਈ ਸਮਰ ਕੈਂਪ ਇੱਕ ਭਰੋਸੇਯੋਗ ਉਦਾਹਰਣ ਦੇ ਤੌਰ ਉੱਤੇ ਲਿਆ ਜਾ ਸਕਦਾ ਹੈ ਜਿਸ ਵਿੱਚ ਬੱਚੇ ਆਪਣੇ ਆਪ ਨੂੰ ਕੁੱਝ ਇੰਜ ਹੀ ਮਾਹੌਲ ਵਿੱਚ ਪਾਂਦੇ ਹਨ। ਫੋਰਟਿਸ ਹਸਪਤਾਲ ਲੁਧਿਆਣਾ ਨੇ 5 ਤੋਂ 15 ਸਾਲ ਤੱਕ ਦੇ ਬੱਚਿਆਂ ਲਈ ਸਮਰ ਕੈਂਪ ਦਾ ਪ੍ਰਬੰਧ ਕੀਤਾ। ਇਹ ਕੈਂਪ ਹਾਸਪਿਟਲ ਦੇ ਡਾਇਰੇਕਟਰ, ਵਿਵਾਨ ਸਿੰਘ ਗਿੱਲ ਦੀ ਵੇਖ ਰੇਖ ਵਿੱਚ ਆਜੋਜਿਤ ਹੋਇਆ।
ਲੁਧਿਆਣਾ 31, ਮਈ 2017 (ਨੀਲ ਕਮਲ ਸੋਨੂੰ): ''ਤੰਬਾਕੂ ਨੂੰ ਕਹੋ ਨਾ, ਜਿੰਦਗੀ ਨੂੰ ਕਹੋ ਹਾਂ'' ''ਤੰਬਾਕੂ ਪੀਣ ਨਾਲ ਕੈਂਸਰ ਹੁੰਦਾ ਹੈ", "ਸਭਨਾ ਨੂੰ ਰਲ-ਮਿਲ ਸਮਝਾਓ, ਤੰਬਾਕੂ ਨੂੰ ਹੱਥ ਨਾ ਲਾਓ'' ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਡਾ. ਮਹਿੰਦਰ ਸਿੰਘ ਏ.ਸੀ.ਐਸ ਅਤੇ ਨੋਡਲ ਅਫਸਰ ਡਾ. ਆਸ਼ੀਸ ਚਾਵਲਾ ਨੇ ਅੱਜ ਸਿਵਲ ਸਰਜ਼ਨ ਦਫ਼ਤਰ ਵਿਖੇ ਤੰਬਾਕੂ ਵਿਰੋਧੀ ਦਿਵਸ ਮੌਕੇ ਅਧਿਕਾਰੀਆਂ/ਕਰਮਚਾਰੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸੰਹੁ ਚੁਕਾਉਣ ਸਮੇਂ ਕੀਤਾ।