ਪੰਜਾਬ ਸੇਵਾ ਕਮਿਸ਼ਨ ਦੇ ਕਮਿਸ਼ਨਰ ਆਰ.ਪੀ. ਮਿੱਤਲ ਸਥਾਨਕ ਬਚਤ ਭਵਨ ਵਿਖੇ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦੇ ਹੋਏ |
ਲੁਧਿਆਣਾ, 18 ਅਗਸਤ 2017 (ਤਰਵਿੰਦਰ ਕੌਰ): ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਕਿਸੇ ਵੀ ਪੱਖੋਂ ਅਧੂਰੀਆਂ ਨਾ ਪ੍ਰਾਪਤ ਕੀਤੀਆਂ ਜਾਣ, ਕਿਉਂਕਿ ਅਧੂਰੀ ਅਰਜ਼ੀ ਪ੍ਰਾਪਤ ਕਰਨ ਨਾਲ ਅਰਜ਼ੀਕਰਤਾ ਨੂੰ ਮੰਗੀ ਸੇਵਾ ਮੁਹੱਈਆ ਕਰਾਉਣ ਵਿੱਚ ਸਮਾਂ ਲੱਗ ਜਾਂਦਾ ਹੈ, ਜਿਸ ਨਾਲ ਅਰਜ਼ੀਕਰਤਾ ਨੂੰ ਪ੍ਰੇਸ਼ਾਨੀ ਤਾਂ ਆਵੇਗੀ ਹੀ, ਸਗੋਂ ਸੇਵਾ ਮੁਹੱਈਆ ਕਰਾਉਣ ਵਾਲੇ ਦਫ਼ਤਰਾਂ ਨੂੰ ਵੀ ਵਾਰ-ਵਾਰ ਚਿੱਠੀ ਪੱਤਰਾਂ ਦੀ ਕਾਰਵਾਈ ਵਿੱਚੋਂ ਲੰਘਣਾ ਪੈਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਸੇਵਾ ਕਮਿਸ਼ਨ ਦੇ ਕਮਿਸ਼ਨਰ ਆਰ.ਪੀ. ਮਿੱਤਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ।