ਜਸਵੰਤ ਜਫ਼ਰ ਤੇ ਉਨ੍ਹਾਂ ਦੀ ਜੀਵਨ ਸਾਥਣ ਬਲਬੀਰ ਕੌਰ ਪੰਧੇਰ 14100 ਡਾਲਰ ਦੀ ਇਕੱਤਰ ਹੋਈ ਰਕਮ ਰੇਸ਼ਲ ਨੂੰ ਭੇਂਟ ਕਰਦੇ ਹੋਏ |
ਸਿਡਨੀ, 02 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਬੱਚਿਆਂ ਨੂੰ ਪੰਜਾਬੀ ਬੋਲੀ, ਸੱਭਿਆਚਾਰ ਅਤੇ ਲੋਕ ਕਲਾਵਾਂ ਨਾਲ ਜੋੜਨ ਲਈ ਸਰਗਰਮ ਸੰਸਥਾ "ਰੂਹ ਪੰਜਾਬ ਦੀ" ਦੇ ਸੱਦੇ 'ਤੇ ਪਰਿਵਾਰ ਸਮੇਤ ਸਿਡਨੀ ਪਹੁੰਚੇ ਪ੍ਰਮੁੱਖ ਪੰਜਾਬੀ ਕਵੀ, ਚਿਤਰਕਾਰ ਤੇ ਪੰਜਾਬ ਬਿਜਲੀ ਨਿਗਮ ਦੇ ਸਹਾਇਕ ਨਿਗਰਾਨ ਇੰਜਨੀਅਰ ਜਸਵੰਤ ਜਫਰ ਨੇ ਸੰਸਥਾ ਲਈ ਮੂਲਮੰਤਰ ਅਧਾਰਿਤ ਵਿਸ਼ੇਸ਼ ਚਿੱਤਰ ਦੀ ਰਚਨਾ ਕੀਤੀ।