Articles by "ਆਨਲਾਈਨ ਨਿਊਜ਼ ਲੁਧਿਆਣਾ"
|
ਸਾਹਨੇਵਾਲ ਤੋਂ ਦਿੱਲੀ ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਤੋਂ ਆਈ ਪਹਿਲੀ ਫਲਾਈਟ ਤੋਂ ਲੁਧਿਆਣਾ ਆਏ ਯਾਤਰੀਆਂ ਦਾ ਸਵਾਗਤ ਕਰਦੇ ਲੋਕਸਭਾ ਸਾਂਸਦ ਰਵਨੀਤ ਬਿੱਟੂ ਅਤੇ ਹੋਰ |
ਲੁਧਿਆਣਾ, 02 ਸਤੰਬਰ 2017 (ਤਰਵਿੰਦਰ ਕੌਰ): ਸ਼ਹਿਰ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿਕਾਸ ਨੂੰ ਉਸ ਵੇਲੇ ਹੋਰ ਹੁਲਾਰਾ ਮਿਲ ਗਿਆ, ਜਦੋਂ ਲੰਮੇ ਸਮੇਂ ਤੋਂ ਬੰਦ ਪਈ ਸਾਹਨੇਵਾਲ-ਦਿੱਲੀ ਹਵਾਈ ਸੇਵਾ ਮੁੜ ਤੋਂ ਸ਼ੁਰੂ ਹੋ ਗਈ। ਅੱਜ ਬਾਅਦ ਦੁਪਹਿਰ 1.50 ਵਜੇ ਜਿਉਂ ਹੀ ਅਲਾਂਇੰਸ ਏਅਰ ਦੀ ਫਲਾਈਟ ਨੇ ਸਾਹਨੇਵਾਲ ਹਵਾਈ ਅੱਡੇ ਦੇ ਰੰਨਵੇਅ ਨੂੰ ਛੂਹਿਆ ਤਾਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕਾਂ, ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸੈਂਕੜੇ ਇਲਾਕਾ ਨਿਵਾਸੀਆਂ ਨੇ ਤਾੜੀਆਂ ਅਤੇ ਫੁੱਲਾਂ ਗੁਲਦਸਤਿਆਂ ਨਾਲ ਇਸ ਦਾ ਸਵਾਗਤ ਕੀਤਾ।
|
ਹਲਕਾ ਲੁਧਿਆਣਾ (ਉੱਤਰੀ) ਵਿੱਚ 'ਸਿਹਤ ਸੁਰੱਖਿਆ ਅਭਿਆਨ' ਦੀ ਸ਼ੁਰੂਆਤ ਦੌਰਾਨ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟ ਅਤੇ ਬੀਮਾ ਪਾਲਸੀ ਵੰਡਦੇ ਵਿਧਾਇਕ ਰਾਕੇਸ਼ ਪਾਂਡੇ |
ਲੁਧਿਆਣਾ, 01 ਸਤੰਬਰ 2017 (ਆਨਲਾਈਨ ਨਿਊਜ਼ ਲੁਧਿਆਣਾ): ਹਲਕਾ ਵਿਧਾਇਕ ਰਾਕੇਸ਼ ਪਾਂਡੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਲੁਧਿਆਣਾ (ਉੱਤਰੀ) ਵਿੱਚ 'ਸਿਹਤ ਸੁਰੱਖਿਆ ਅਭਿਆਨ' ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਤਹਿਤ ਕੱਚੇ ਸਫਾਈ ਕਰਮਚਾਰੀਆਂ ਨੂੰ ਉਨਾਂ ਦੇ ਨਿੱਤ ਦਿਨ ਦਾ ਸਾਜੋ-ਸਮਾਨ (ਸੁਰੱਖਿਆ ਕਿੱਟਾਂ) ਅਤੇ ਬੀਮਾ ਪਾਲਸੀਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।
-ਨਗਰ ਨਿਗਮ ਅਤੇ ਨਗਰ ਕੌਂਸਲਾਂ ਕਰਵਾਉਣਗੀਆਂ ਸਰਵੇਖਣ
-ਸਰਵੇਖਣ ਦੌਰਾਨ ਸਹੀ ਜਾਣਕਾਰੀ ਦਰਜ ਕਰਵਾਈ ਜਾਵੇ - ਵਧੀਕ ਡਿਪਟੀ ਕਮਿਸ਼ਨਰ
|
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਭੀ ਮਲਿਕ |
ਲੁਧਿਆਣਾ, 31 ਅਗਸਤ 2017 (ਮਨੀਸ਼ਾ ਸ਼ਰਮਾ): 'ਪੰਜਾਬ ਸ਼ਹਿਰੀ ਅਵਾਸ ਯੋਜਨਾ 2017' ਤਹਿਤ ਜ਼ਿਲਾ ਲੁਧਿਆਣਾ ਦੇ ਸ਼ਹਿਰੀ ਇਲਾਕਿਆਂ ਦੇ ਅਨੁਸੂਚਿਤ ਜਾਤਾਂ/ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਤ ਬੇਘਰੇ ਯੋਗ ਲਾਭਪਾਤਰੀਆਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਅਤੇ ਸਬੰਧਤ ਨਗਰ ਕੌਂਸਲਾਂ ਵੱਲੋਂ ਸਰਵੇਖਣ 1 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ 30 ਸਤੰਬਰ, 2017 ਤੱਕ ਮੁਕੰਮਲ ਕੀਤਾ ਜਾਵੇਗਾ।
-ਕਈ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ 'ਤੇ ਲੱਗ ਰਹੇ ਹਨ ਧੜਾ-ਧੜ ਸੋਲਰ ਪ੍ਰੋਜੈਕਟ
-ਪੈਦਾ ਹੋਣ ਵਾਲੀ ਵਾਧੂ ਬਿਜਲੀ ਵੇਚੀ ਜਾ ਸਕਦੀ ਹੈ ਸਰਕਾਰ ਨੂੰ
-ਲੋਕ ਨੈੱਟ-ਮੀਟਰਿੰਗ ਨੀਤੀ ਦਾ ਭਰਪੂਰ ਲਾਹਾ ਲੈਣ-ਡਿਪਟੀ ਕਮਿਸ਼ਨਰ
|
ਲੁਧਿਆਣਾ ਵਿਚ ਲੱਗੇ ਸੋਲਰ ਪੈਨਲ |
ਲੁਧਿਆਣਾ, 30 ਅਗਸਤ 2017 (ਆਨਲਾਈਨ ਨਿਊਜ਼ ਲੁਧਿਆਣਾ): ਇੱਕ ਪਾਸੇ ਜਿੱਥੇ ਸੂਬਾ ਪੰਜਾਬ, ਸੂਰਜੀ ਊਰਜਾ ਉਤਪਾਦਨ ਦੇ ਖੇਤਰ ਵਿਚ ਨਿੱਤ ਨਵੀਂਆਂ ਮੰਜਿਲਾਂ ਸਰ ਕਰ ਰਿਹਾ ਹੈ ਅਤੇ ਉਥੇ ਹੁਣ ਪੰਜਾਬ ਸਰਕਾਰ ਦੀ 'ਨੈੱਟ-ਮੀਟਰਿੰਗ' ਪਾਲਿਸੀ ਅਧੀਨ ਛੱਤਾਂ ਉੱਪਰ ਸੋਲਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਵੀ ਪ੍ਰਵਾਨ ਚੜਨ ਲੱਗੀ ਹੈ। ਇਸੇ ਦਿਸ਼ਾ ਵਿੱਚ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ ਲੁਧਿਆਣਾ ਭਵਿੱਖ ਵਿੱਚ ਸੋਲਰ ਊਰਜਾ 'ਤੇ ਨਿਰਭਰ ਕਰਨ ਵਾਲਾ ਜ਼ਿਲਾ ਬਣਨ ਦੇ ਰਾਹ 'ਤੇ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੇ ਨਿੱਜੀ ਉੱਦਮਾਂ ਸਦਕਾ ਜਿੱਥੇ ਕਈ ਸਰਕਾਰੀ ਤੇ ਗੈਰ ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ ਧੜਾ-ਧੜ ਸੋਲਰ ਊਰਜਾ ਪ੍ਰੋਜੈਕਟ ਲੱਗ ਰਹੇ ਹਨ, ਉਥੇ ਹੀ ਸ਼ਹਿਰ ਦੀਆਂ ਕਈ ਸਨਅਤਾਂ ਵੀ ਇਸ ਪਾਸੇ ਆਕਰਸ਼ਿਤ ਹੋਈਆਂ ਹਨ।
|
ਸਥਾਨਕ ਸਰਕਾਰੀ ਕਾਲਜ ਲੜਕੀਆਂ ਵਿਖੇ ਵਾਤਾਵਰਨ ਦਿਵਸ ਸੰਬੰਧੀ ਰੱਖੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ |
ਲੁਧਿਆਣਾ, 17 ਅਗਸਤ 2017 (ਆਨਲਾਈਨ ਨਿਊਜ਼ ਲੁਧਿਆਣਾ): ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਹੁਣ ਆਪਣੀਆਂ ਗੁੰਡਾਗਰਦੀ ਵਾਲੀਆਂ ਪੁਰਾਣੀਆਂ ਆਦਤਾਂ ਨੂੰ ਬਦਲ ਲੈਣ, ਨਹੀਂ ਤਾਂ ਉਹ ਕਾਨੂੰਨ ਦੀ ਸਖ਼ਤੀ ਤੋਂ ਬਚ ਨਹੀਂ ਸਕਣਗੇ ਅਤੇ ਉਨਾਂ ਨੂੰ ਆਪਣੀ ਕਰਨੀ ਦੀ ਸਜ਼ਾ ਮਿਲ ਕੇ ਹੀ ਰਹੇਗੀ। ਬੀਤੇ ਦਿਨੀਂ ਅਕਾਲੀ ਆਗੂਆਂ ਵੱਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਕਤਲ ਕੇਸ ਵਿੱਚ ਨਾਮਜ਼ਦ ਕਥਿਤ ਦੋਸ਼ੀਆਂ ਨੂੰ ਜਬਰੀ ਛੁਡਵਾ ਕੇ ਲਿਜਾਣ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਉਨਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਪਿਛਲੇ ਸਮੇਂ ਦੌਰਾਨ ਹਰੇਕ ਕੰਮ ਵਿੱਚ ਗੁੰਡਾਗਰਦੀ ਕਰਨ ਦੀਆਂ ਮਾੜੀਆਂ ਆਦਤਾਂ ਪੈ ਗਈਆਂ ਸਨ, ਜੋ ਕਿ ਹੁਣ ਛੱਡੀਆਂ ਨਹੀਂ ਜਾ ਰਹੀਆਂ ਹਨ।
|
ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਦੌਰਾਨ ਚੈਕਿੰਗ ਟੀਮ ਅਧਿਕਾਰੀ ਪੁੱਛ-ਗਿੱਛ ਕਰਦੇ ਹੋਏ |
ਲੁਧਿਆਣਾ, 03 ਅਗਸਤ 2017 (ਆਨਲਾਈਨ ਨਿਊਜ਼ ਲੁਧਿਆਣਾ): ਹੁਣ ਬਾਅਦ ਦੁਪਹਿਰ ਸਰਕਾਰੀ ਦਫ਼ਤਰਾਂ ਤੋਂ ਫਰਲੋ ਮਾਰ ਕੇ ਆਰਾਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਖ਼ੈਰ ਨਹੀਂ ਹੈ। ਕਿਉਂਕਿ ਸਰਕਾਰੀ ਦਫ਼ਤਰਾਂ 'ਚ ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ਨੂੰ ਬਹਾਲ ਰੱਖਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਆਦੇਸ਼ ਦਿੱਤੇ ਹਨ ਕਿ ਭਵਿੱਖ ਵਿੱਚ ਸਵੇਰ ਸਮੇਂ ਦੇ ਨਾਲ-ਨਾਲ ਬਾਅਦ ਦੁਪਹਿਰ ਵੀ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਹੋਇਆ ਕਰੇਗੀ।
|
ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ ਵਿਚ ਸਿੱਖਦੇ ਸਿੱਖਿਆਰਥੀ |
ਲੁਧਿਆਣਾ, 30 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਥਾਨਕ ਗਿੱਲ ਸੜਕ 'ਤੇ ਸਥਿਤ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਜ਼ਰੂਰਤਮੰਦ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ। ਕਰੀਬ 5 ਮਹੀਨੇ ਪਹਿਲਾਂ ਸ਼ੁਰੂ ਹੋਏ ਇਸ ਸੈਂਟਰ ਤੋਂ ਕਰੀਬ 116 ਸਿੱਖਿਆਰਥੀ ਕਿੱਤਾਮੁੱਖੀ ਸਿਖ਼ਲਾਈ ਲੈ ਕੇ ਆਪਣੇ ਪੈਰਾਂ ਤੇ ਖੜੇ ਹੋਣ ਵਿੱਚ ਸਫ਼ਲ ਰਹੇ ਹਨ, ਜੋ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਸ਼ੁਭ ਸੰਕੇਤ ਹੈ।
|
ਗੁਰਦੁਆਰਾ ਸਾਹਿਬ ਵੱਲੋਂ ਭਾਈ ਗੁਰਮਿੰਦਰ ਸਿੰਘ ਦੇ ਰਾਗੀ ਜੱਥੇ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕਿੱਤੇ ਜਾਣ ਦਾ ਦ੍ਰਿਸ਼ |
ਲੁਧਿਆਣਾ, 30 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਗੁਰਦੁਆਰਾ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ, ਦੁਰਗਾਪੁਰੀ ਹੈਬੋਵਾਲ ਕਲਾਂ 'ਚ ਅੱਜ ਨਾਮ ਸਿਮਰਨ ਸਮਾਗਮ ਦਾ ਆਯੋਜਨ ਸੰਗਤਾ ਦੇ ਭਰਪੂਰ ਸਹਿਯੋਗ ਸਦਕਾ ਸ਼ਰਧਾ ਅਤੇ ਸਤਿਕਾਰ ਨਾਲ ਕੀਤਾ ਗਿਆ।
|
ਕੀਰਤਨ ਸਮਾਗਮ ਦੌਰਾਨ ਕੀਰਤਨ ਕਰਦੇ ਰਾਗੀ ਜੱਥਾ |
ਲੁਧਿਆਣਾ, 30 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਗੁਰਬਾਣੀ ਸਿੱਖੀ ਜੀਵਨ ਜਾਂਚ ਦਾ ਮੂਲ ਸਰੋਤ ਹੈ ਜਿਸ ਦੇ ਵਿੱਚੋ ਸਿੱਖੀ, ਸਿੱਖੀ ਸਿਧਾਂਤਾ ਅਤੇ ਸਿੱਖੀ ਪਿਆਰ ਦਾ ਜਨਮ ਹੁੰਦਾ ਹੈ । ਇਨਾਂ ਸ਼ਬਦਾ ਦਾ ਪ੍ਰਗਟਾਵਾ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਜਸਵਿੰਦਰ ਸਿੰਘ ਜਗਾਧਰੀ ਵਾਲਿਆ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਅਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਇਕੱਤਰ ਹੋਈਆ ਸੰਗਤਾਂ ਨੂੰ ਸੰਬੋਧਨ ਕਰਦਿਆ ਹੋਇਆ ਕੀਤਾ।
|
ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ ਪੂਰਬੀ ਅਮਰਜੀਤ ਬੈਂਸ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਦੌਰਾਨ |
ਲੁਧਿਆਣਾ, 27 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਆਦੇਸ਼ 'ਤੇ ਅੱਜ ਸਵੇਰੇ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ ਪੂਰਬੀ ਅਮਰਜੀਤ ਬੈਂਸ ਨੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਹਸਪਤਾਲ ਵਿੱਚ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਇਸ ਤੋਂ ਇਲਾਵਾ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ ਪੂਰਬੀ ਨੇ ਸਿਵਲ ਹਸਪਤਾਲ, ਲੁਧਿਆਣਾ ਦੀ ਚੈਕਿੰਗ ਦੌਰਾਨ ਐਮਰਜੈਂਸੀ ਵਾਰਡ, ਲੈਬਾਰਟਰੀ, ਦਵਾਈਆਂ ਆਦਿ ਦੀ ਵੀ ਚੈਕਿੰਗ ਕੀਤੀ ਅਤੇ ਸਹੀ ਪਾਏ ਗਏ।
|
ਪੀਏਯੂ ਵਿਖੇ ਕਣਕ ਸੰਬੰਧੀ ਅੰਤਰਰਾਸ਼ਟਰੀ ਪੱਧਰ ਦੀ ਦੋ ਹਫ਼ਤਿਆਂ ਦੀ ਵਰਕਸ਼ਾਪ ਵਿਚ ਹਿੱਸਾ ਲੈਂਦੇ ਵਿਗਿਆਨੀ |
ਲੁਧਿਆਣਾ, 27 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪੀਏਯੂ ਵਿਖੇ ਵਾਤਾਵਰਨ ਦਾ ਟਾਕਰਾ ਕਰਨ ਵਾਲੀ ਕਣਕ ਸੰਬੰਧੀ ਦੋ ਹਫ਼ਤਿਆਂ ਦੀ ਵਰਕਸ਼ਾਪ ਮੁਕੰਮਲ ਹੋਈ। ਜੀਨ ਕਲੋਨਿੰਗ ਅਤੇ ਪੌਦ ਰੂਪਾਂਤਰਣ ਉਪਰ ਕੇਂਦਰਤ ਇਸ ਵਰਕਸ਼ਾਪ ਲਈ ਵਿੱਤੀ ਸਹਾਇਤਾ ਇੱਕ ਮੈਗਾ ਪ੍ਰੋਜੈਕਟ ਅਧੀਨ ਯੂਨਾਈਟਿਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਨਵੀਂ ਦਿੱਲੀ ਵਿਖੇ ਸਥਿਤ ਇਕ ਕੌਮੀ ਅਦਾਰੇ ਵੱਲੋਂ ਪ੍ਰਦਾਨ ਕੀਤੀ ਗਈ।
|
ਲੁਧਿਆਣਾ ਵਿਖੇ ਗਾਇਕ ਡੀ.ਸੋਖਾ ਦਾ ਸਿੰਗਲ ਟ੍ਰੇਕ 'ਬੇਬੇ ਦੀਆਂ ਪੱਕੀਆਂ' ਰਿਲੀਜ਼ ਕਰਦੇ ਹੋਏ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ, ਨਾਲ ਸਤਪਾਲ ਸੋਖਾ, ਹਰਪ੍ਰੀਤ ਰਾਣਾ, ਸੰਜੂ ਸਲੀਮ, ਗਗਨ ਸਿੱਧੂ, ਵਿਜੈ ਯਮਲਾ ਤੇ ਹੋਰ |
ਲੁਧਿਆਣਾ, 25 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਗਾਇਕ ਡੀ. ਸੋਖਾ ਦਾ ਸਿੰਗਲਾ ਟ੍ਰੇਕ 'ਬੇਬੇ ਦੀਆਂ ਪੱਕੀਆਂ' ਅੱਜ ਲੁਧਿਆਣਾ ਵਿਖੇ ਰਿਲੀਜ਼ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
|
ਮਸੀਹ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲ ਕਰਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਐਨ.ਆਰ.ਢੋਕੇ |
ਲੁਧਿਆਣਾ, 16 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਬੀਤੇ ਦਿਨੀ ਪਾਸਟਰ ਸੁਲਤਾਨ ਮਸੀਹ ਦੀ ਕੀਤੀ ਗਈ ਹੱਤਿਆ ਬਾਅਦ ਲੁਧਿਆਣਾ ਜ਼ਿਲੇ ਪੰਜਾਬ ਰਾਜ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਸ਼ਬਣਾਈ ਰੱਖਣ ਅਤੇ ਦੋਸ਼ੀਆਂ ਨੂੰ ਫੜ ਕੇ ਸਖ਼ਤ ਸਜ਼ਾ ਦੇਣ ਸਬੰਧੀ ਮੁਨਵੱਰ ਮਸੀਹ, ਚੇਅਰਮੈਨ, ਸੀਨੀਅਰ ਵਾਇਸ-ਚੇਅਰਮੈਨ, ਸੰਜੀਵ ਜੈਨ, ਵਾਇਸ-ਚੇਅਰਮੈਨ, ਪੰਜਾਬ ਰਾਜ ਘੱਟ ਗਿਣਤੀ ਕਮਿੱਨ ਦੇ ਮੇਂਬਰ ਅਤੇ ਕ੍ਰਿਸਚੀਅਨ ਯੂਨਾਈਟਿਡ ਫੈੱਡਰੇੱਨ ਦੇ ਪ੍ਰਧਾਨ ਅਲਬਰਟ ਦੁਆ, ਅਬਦੁੱਲ ਸ਼ਕੂਰ ਮਾਂਗਟ, ਅਤੇ ਯਕੂਬ ਮਸੀਹ ਮੈਂਬਰ ਵੱਲੋ ਟੈਂਪਲ ਆਫ ਗੌਡ ਚਰਚ ਸਲੇਮ ਟਾਬਰੀ ਵਿਖੇ ਪੁਲਿਸ ਕਮਿਸ਼ਨਰ ਲੁਧਿਆਣਾ ਐਨ.ਆਰ.ਢੋਕੇ ਅਤੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ, ਸੁਰਿੰਦਰ ਡਾਬਰ, ਭਾਰਤ ਭੂਸ਼ਨ ਆਂਸ਼ੂ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ (ਚਾਰੇ ਵਿਧਾਇਕ) ਨਾਲ ਸਾਂਝੇ ਤੌਰ 'ਤੇ ਮੀਟਿੰਗ ਕੀਤੀ।
|
ਸੁਹਾਣਾ ਹਸਪਤਾਲ ਵੱਲੋਂ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਦੌਰਾਨ ਅੱਖਾ ਦੀ ਜਾਂਚ ਕਰਦੇ ਡਾਕਟਰ |
ਲੁਧਿਆਣਾ, 16 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਿਹਤਮੰਦ ਸਮਾਜ ਦੀ ਸਿਰਜਣਾ ਲਈ 'ਤੇ ਲੋੜਵੰਦਾ ਦੀ ਸੇਵਾ ਕਰਨ ਹਿੱਤ ਨਿਸ਼ਕਾਮ ਰੂਪ ਵਿੱਚ ਮੈਡੀਕਲ ਕੈਂਪ ਲਗਾਉਣੇ ਬਹੁਤ ਮਹਾਨ ਕਾਰਜ ਹੈ, ਕਿਉ ਕਿ ਸਿਹਤਮੰਦ ਸਮਾਜ ਹੀ ਦੇਸ਼ ਤੇ ਕੌਮ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ । ਇਨਾਂ ਸ਼ਬਦਾ ਦਾ ਪ੍ਰਗਟਾਵਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੱਕੜ ਨੇ ਸੁਹਾਣਾ ਹਸਪਤਾਲ ਦੇ ਵੱਲੋਂ ਅਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ 'ਚ ਲਗਾਏ ਗਏ ਫ੍ਰੀ ਮੈਡੀਕਲ ਚੈਕਅੱਪ ਕੈਂਪ ਦਾ ਰਸਮੀ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦਿਆ ਹੋਇਆ ਕੀਤਾ।
|
ਖੇਤ ਮਸ਼ੀਨਰੀ ਦੇ ਡਿਜ਼ਾਈਨ ਲਈ ਸੀ ਏ ਡੀ (ਕੈਡ) ਸਾਫ਼ਟਵੇਅਰ ਦੀ ਵਰਤੋ' ਦੀ ਜਾਨਕਾਰੀ ਲੈਂਦੇ ਵਿਦਿਆਰਥੀ |
ਲੁਧਿਆਣਾ, 13 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 'ਖੇਤ ਮਸ਼ੀਨਰੀ ਦੇ ਡਿਜ਼ਾਈਨ ਲਈ ਸੀ ਏ ਡੀ (ਕੈਡ) ਸਾਫ਼ਟਵੇਅਰ ਦੀ ਵਰਤੋ' ਉਤੇ ਇੱਕ ਰੋਜਾ ਸਿਖਲਾਈ-ਕਮ-ਵਰਕਸ਼ਾਪ ਲਗਾਈ ਗਈ।
|
ਪਰੇਡ ਦੀ ਸਲਾਮੀ ਲੈਂਦੇ ਕਮਿਸ਼ਨਰ ਪੁਲਿਸ ਲੁਧਿਆਣਾ ਆਰ. ਐਨ. ਢੋਕੇ ਅਤੇ ਹੋਰ ਪੁਲਿਸ ਅਧਿਕਾਰੀ |
ਲੁਧਿਆਣਾ, 10 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਆਰੀਆ ਕਾਲਜ ਫਾਰ ਬੁਆਏਜ ਲੁਧਿਆਣਾ ਵਿੱਚ ਹਮੇਸ਼ਾ ਦੀ ਤਰ੍ਹਾਂ ਜਰਨਲ ਪਰੇਡ ਕਰਾਈ ਗਈ। ਜਿਸ ਵਿੱਚ ਸਮੂਹ ਅਫਸਰਾਨ ਅਤੇ 800 ਤੋ ਵੀ ਜਿਆਦਾ ਪੁਲਿਸ ਕਰਮਚਾਰੀਆ ਨੇ ਹਿੱਸਾ ਲਿਆ। ਪਰੇਡ ਦੀ ਸਲਾਮੀ ਕਮਿਸ਼ਨਰ ਪੁਲਿਸ ਲੁਧਿਆਣਾ ਆਰ. ਐਨ ਢੋਕੇ ਆਈ.ਪੀ.ਐੱਸ ਅਤੇ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਧਰੁਮਨ ਨਿੰਬਾਲੇ ਆਈ.ਪੀ.ਐੱਸ ਨੇ ਲਈ।
|
ਕੀਰਤਨ ਸਮਾਗਮ ਦੌਰਾਨ ਕੀਰਤਨ ਕਰਦੇ ਕੀਰਤਨੀ ਜੱਥੇ |
ਲੁਧਿਆਣਾ 09 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿੱਚ ਲਿਖੀ ਗਈ ਹੈ। ਜਿੰਨਾ ਨੇ ਮਨੁੱਖੀ ਅਣਖ, ਵਿਚਾਰਾਂ ਦੀ ਸੁਤੰਤਰਤਾ ਅਤੇ ਧਰਮ ਦੀ ਰੱਖਿਆ ਲਈ ਵਹਿਸ਼ੀ ਹਾਕਮਾ ਦੇ ਸਾਹਮਣੇ ਆਤਮਕ ਬਲ ਦੀ ਉੱਚਤਤਾ ਦਰਸਾਉਣ ਦੀ ਖਾਤਰ ਆਪਣਾ ਬੰਦ-ਬੰਦ ਕਟਵਾ ਕੇ ਪਾਪ ਦੇ ਹਵਨ ਕੁੰਡ ਦੀ ਅਗਨੀ ਵਿੱਚ ਆਪਣੀ ਜਿੰਦਗੀ ਦੀ ਅਹੂਤੀ ਦੇ ਕੇ ਸ਼ਹੀਦੀ ਪ੍ਰਾਪਤ ਕੀਤੀ।
|
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ |
ਲੁਧਿਆਣਾ 09 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਨੂੰ ਬਚਾਉਣ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਉਥਾਨ ਲਈ ਦ੍ਰਿੜ ਸੰਕਲਪ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵਿੱਚ ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਸਥਾਨਕ ਸ੍ਰੀ ਗਿਆਨ ਸਥੱਲ ਮੰਦਿਰ, ਸੁਭਾਨੀ ਚੌਕ ਵਿਖੇ ਰੱਖੇ ਰਾਸ਼ਨ ਅਤੇ ਹੋਰ ਸਮੱਗਰੀ ਵੰਡ ਸਮਾਰੋਹ ਦੌਰਾਨ ਕੀਤਾ।
|
ਯੁਵਰਾਜ ਰਣਇੰਦਰ ਸਿੰਘ ਨੂੰ ਸਨਮਾਨਿਤ ਕਰਦੇ ਗਿਆਨੀ ਪ੍ਰਤਾਪ ਸਿੰਘ, ਅਮਰਜੀਤ ਸਿੰਘ ਟਿੱਕਾ ਅਤੇ ਹੋਰ |
ਲੁਧਿਆਣਾ 09 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਸੱਚਖੰਡ ਹਜੂਰ ਸਾਹਿਬ ਵਾਲਿਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ ਨੂੰ ਰਾਇਫਲ ਐਸੋਸੀਏਸ਼ਨ ਆਫ ਇੰਡੀਆ ਦੇ ਮੁੜ ਪ੍ਰਧਾਨ ਬਣਨ ਤੇ ਵਿਸ਼ੇਸ ਤੋਰ ਤੇ ਸ੍ਰੀ ਸਾਹਿਬ, ਸਿਰੋਪਾਉ ਅਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ।
|
ਲੁਧਿਆਣਾ ਵਿਖੇ ਕੈਲੀਬਰ ਪਲਾਜਾ ਏ.ਸੀ ਦੇ ਕਾਰੋਬਾਰੀ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀ.ਐਸ.ਟੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ |
ਲੁਧਿਆਣਾ, 06 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਕਪੜਾ ਕਾਰੋਬਾਰ 'ਤੇ ਜੀ.ਐਸ.ਟੀ ਲਗਾਏ ਜਾਣ ਦੇ ਵਿਰੋਧ ਵਿਚ ਅੱਜ ਕੈਲੀਬਰ ਪਲਾਜਾ ਏ.ਸੀ ਮਾਰਤੀਟ ਦੇ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਰੈਲੀ ਕਰਦਿਆ ਘੰਟਾਘਰ ਚੋਂਕ ਜਾ ਕੇ ਸਾਰੇ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆ ਕੱਪੜੇ ਉਤੇ ਲਗਾਏ ਗਏ ਜੀ.ਐਸ.ਟੀ ਨੂੰ ਵਾਪਸ ਲੈਣ ਦੀ ਮੰਗ ਕੀਤੀ।