ਜੀਸਸ ਸੈਕਰੇਡ ਹਾਰਟ ਸਕੂਲ ਵਿੱਚ ਜੈ ਹੋ ਗੀਤ ਉੱਪਰ ਡਾਂਸ ਪੇਸ਼ ਕਰਦੇ ਹੋਏ ਬੱਚੇ |
ਲੁਧਿਆਣਾ, 19 ਅਗਸਤ 2017 (ਮਨੀਸ਼ਾ ਸ਼ਰਮਾ): ਜੀਸਸ ਸੈਕਰੇਡ ਹਾਰਟ ਸਕੂਲ ਵਿੱਚ ਐਲ.ਕੇ.ਜੀ. ਦੇ ਛੋਟੇ ਛੋਟੇ ਵਿਦਿਆਰਥੀਆਂ ਲਈ ਇੱਕ ਪ੍ਰੇਜਨਟੇਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐਲ.ਕੇ.ਜੀ. ਦੇ ਛੋਟੇ ਛੋਟੇ ਬੱਚਿਆਂ ਨੇ ‘ਭਾਰਤ ਦੇ ਪ੍ਰਸਿੱਧ ਸਥਾਨਾਂ’ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦੀ ਪ੍ਰਾਰਥਨਾ ਨਾਲ ਕੀਤੀ ਗਈ। ਉਸ ਤੋਂ ਬਾਅਦ ਛੋਟੇ ਛੋਟੇ ਬੱਚਿਆਂ ਨੇ ਬੜੇ ਹੀ ਆਤਮਵਿਸ਼ਵਾਸ ਦੇ ਨਾਲ ਸਲਾਇਡ ਦੀ ਸਹਾਇਤਾ ਨਾਲ ਭਾਰਤ ਦੇ ਭਿੰਨ ਭਿੰਨ ਪ੍ਰਸਿੱਧ ਸਥਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੀ ਯੋਗਤਾ ਅਤੇ ਗਿਆਨ ਦੀ ਪ੍ਰਾਪਤੀ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠੇ।
‘ਜੈ ਹੋ’ ਗੀਤ ਉੱਪਰ ਡਾਂਸ ਪੇਸ਼ ਕਰਦੇ ਹੋਏ ਬੱਚੇ ਬਹੁਤ ਹੀ ਸੁੰਦਰ ਲੱਗ ਰਹੇ ਸਨ। ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਦੇ ਬਹੁਪੱਖੀ ਵਿਕਾਸ ਵਿੱਚ ਮਦਦ ਕਰਦੇ ਹਨ। ਅੰਤ ਵਿੱਚ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।