ਖੇਤ ਮਸ਼ੀਨਰੀ ਦੇ ਡਿਜ਼ਾਈਨ ਲਈ ਸੀ ਏ ਡੀ (ਕੈਡ) ਸਾਫ਼ਟਵੇਅਰ ਦੀ ਵਰਤੋ' ਦੀ ਜਾਨਕਾਰੀ ਲੈਂਦੇ ਵਿਦਿਆਰਥੀ |
ਲੁਧਿਆਣਾ, 13 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 'ਖੇਤ ਮਸ਼ੀਨਰੀ ਦੇ ਡਿਜ਼ਾਈਨ ਲਈ ਸੀ ਏ ਡੀ (ਕੈਡ) ਸਾਫ਼ਟਵੇਅਰ ਦੀ ਵਰਤੋ' ਉਤੇ ਇੱਕ ਰੋਜਾ ਸਿਖਲਾਈ-ਕਮ-ਵਰਕਸ਼ਾਪ ਲਗਾਈ ਗਈ।
ਇਸ ਮੌਕੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਮਨਜੀਤ ਸਿੰਘ, ਮੁਖੀ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਕਿਹਾ ਕਿ ਖੇਤ ਮਸ਼ੀਨਰੀ ਦੀ ਮਾਡਲਿੰਗ ਲਈ ਸੀ ਏ ਡੀ (ਕੈਡ) ਸਿਸਟਮ ਅਪਨਾਉਣੇ ਚਾਹੀਦੇ ਹਨ ਕਿਉਂਕਿ ਡਰਾਫਟਿੰਗ ਦੇ ਪੁਰਾਣੇ ਢੰਗ ਤਰੀਕਿਆਂ ਨਾਲੋਂ ਇਹ ਕਿਤੇ ਆਧੁਨਿਕ ਹਨ। ਉਹਨਾਂ ਦੱਸਿਆ ਕਿ ਮਸ਼ੀਨਾਂ ਨੂੰ ਤੇਜ਼ ਗਤੀ ਵਿੱਚ ਤਿਆਰ ਕਰਨ ਲਈ ਇਹ ਸਿਸਟਮ ਬਹੁਤ ਮਦਦਗਾਰ ਸਿੱਧ ਹੋ ਰਹੇ ਹਨ।
ਇਸ ਮੌਕੇ ਡਾ. ਬਲਦੇਵ ਸਿੰਘ ਡੋਗਰਾ, ਸੀਨੀਅਰ ਖੋਜ ਇੰਜਨੀਅਰ ਨੇ ਸੀ ਏ ਟੀ ਆਈ ਏ (ਕੇਸ਼ੀਆ) ਅਤੇ ਪ੍ਰੋ. ਈ, ਐਨ ਐਕਸ-ਸੀ ਏ ਡੀ (ਕੈਡ)/ਸੀ ਏ ਐਮ (ਕੈਮ) ਅਤੇ ਐਫ ਈ-ਐਮ ਏ ਪੀ (ਫੀ-ਮੈਪ) ਆਦਿ ਵੱਖੋ ਵੱਖ ਡਿਜ਼ਾਈਨ ਸਾਫਟਵੇਅਰਾਂ ਬਾਰੇ ਜਾਣਕਾਰੀ ਦਿੱਤੀ।
ਇੰਜ. ਸ਼ਿਵ ਕੁਮਾਰ ਲੋਹਨ, ਇੰਚਾਰਜ਼ ਸੀ ਏ ਡੀ (ਕੈਡ) ਲੈਬ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਸਿਖਲਾਈ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੌਕੇ 12 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਪੋਸਟ ਗ੍ਰੈਜੁਏਟ ਪ੍ਰੋਗਰਾਮ ਨਾਲ ਸੰਬੰਧਤ ਪ੍ਰੋਜੈਕਟਾਂ ਦੀਆਂ ਡਰਾਇੰਗਜ਼ ਇਹਨਾਂ ਸਾਫਟਵੇਅਰਾਂ ਨਾਲ ਤਿਆਰ ਕਰਨ ਬਾਰੇ ਸਮੁੱਚੀ ਜਾਣਕਾਰੀ ਹਾਸਲ ਕੀਤੀ।