ਗੁਰਦੁਆਰਾ ਸਾਹਿਬ ਵੱਲੋਂ ਭਾਈ ਗੁਰਮਿੰਦਰ ਸਿੰਘ ਦੇ ਰਾਗੀ ਜੱਥੇ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕਿੱਤੇ ਜਾਣ ਦਾ ਦ੍ਰਿਸ਼ |
ਲੁਧਿਆਣਾ, 30 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਗੁਰਦੁਆਰਾ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ, ਦੁਰਗਾਪੁਰੀ ਹੈਬੋਵਾਲ ਕਲਾਂ 'ਚ ਅੱਜ ਨਾਮ ਸਿਮਰਨ ਸਮਾਗਮ ਦਾ ਆਯੋਜਨ ਸੰਗਤਾ ਦੇ ਭਰਪੂਰ ਸਹਿਯੋਗ ਸਦਕਾ ਸ਼ਰਧਾ ਅਤੇ ਸਤਿਕਾਰ ਨਾਲ ਕੀਤਾ ਗਿਆ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਤੋਂ ਨਿਸ਼ਕਾਮ ਕੀਰਤਨੀ ਜੱਥਾ ਭਾਈ ਗੁਰਮਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭੁਪਿੰਦਰ ਸਿੰਘ, ਵਿਕਰਮਜੀਤ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆ ਮਨਪ੍ਰੀਤ ਕੌਰ ਭੋਲਾ, ਸੰਤੋਸ਼ ਕੌਰ ਅਤੇ ਚਰਨਜੀਤ ਕੌਰ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਗੁਰਮਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾ ਸਾਂਝੀਆਂ ਕਰਦਿਆ ਕਿਹਾ ਕਿ ਅੱਜ ਲੋੜ ਹੈ ਨੋਜਵਾਨ ਪੀੜੀ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦੀ। ਉਨ੍ਹਾਂ ਕਿਹਾ ਕਿ ਗੁਰੂ ਸ਼ਬਦ ਨਾਲ ਜੁੜ ਕੇ ਹੀ ਇਕ ਮਨੁੱਖੀ ਜੀਵ ਦਾ ਜੀਵਨ ਸਫਲ ਹੋ ਸਕਦਾ ਹੈ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ 'ਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਸਮੂਹ ਸੰਗਤਾਂ ਅੱਗੇ ਆਉਣ ਤਾਂ ਜੋ ਨੋਜਵਾਨ ਪੀੜੀ ਨੂੰ ਸਿੱਖ ਧਰਮ ਦੀ ਵਿਰਾਸਤ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਭਿੰਡਰ ਨੇ ਇਹ ਵੀ ਐਲਾਨ ਕੀਤਾ ਕਿ ਹਰ ਸੰਗਰਾਂਦ ਅਤੇ ਹਰ ਐਤਵਾਰ ਨੂੰ ਨਿਸਕਾਮ ਕੀਰਤਨੀ ਜੱਥਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਗੁਰਦੁਆਰਾ ਸਾਹਿਬ 'ਚ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ। ਗੁਰਦੁਆਰਾ ਸਾਹਿਬ ਵੱਲੋਂ ਭਾਈ ਗੁਰਮਿੰਦਰ ਸਿੰਘ ਦੇ ਰਾਗੀ ਜੱਥੇ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ 'ਚ ਸਾਬਕਾ ਪ੍ਰਧਾਨ ਗੁਰਮੁੱਖ ਸਿੰਘ, ਸੰਤੋਖ ਸਿੰਘ ਸੈਣੀ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਐਸ.ਪੀ ਸਿੰਘ ਖੁਰਾਣਾ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਬਲਬੀਰ ਸਿੰਘ, ਤੇਜਿੰਦਰ ਸਿੰਘ, ਅਵਤਾਰ ਸਿੰਘ, ਸੇਵਕ ਸਿੰਘ, ਜਗਰੂਪ ਸਿੰਘ, ਸੁਰਪਾਲ ਸਿੰਘ ਕੋਹਲੀ, ਬਲਜੀਤ ਸਿੰਘ ਸਿੰਘ, ਬੀਬੀ ਸੰਤੋਸ਼ ਕੌਰ, ਬੀਬੀ ਪਰਮਜੀਤ ਕੌਰ ਭਾਟੀਆ, ਚਰਨਜੀਤ ਕੌਰ, ਪ੍ਰੀਤ ਕੌਰ, ਗੁਰਵਿੰਦਰ ਕੌਰ ਆਦਿ ਸ਼ਾਮਿਲ ਹੋਏ।