ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਅਹੁਦੇਦਾਰ ਡੀ.ਆਈ.ਜੀ. ਯੁਰਿੰਦਰ ਸਿੰਘ ਹੇਅਰ ਅਤੇ ਐਸ.ਐਸ.ਪੀ ਸੁਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ |
ਲੁਧਿਆਣਾ, 06 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਯੁਰਿੰਦਰ ਸਿੰਘ ਹੇਅਰ ਡੀ.ਆਈ.ਜੀ. ਅਤੇ ਸੁਰਜੀਤ ਸਿੰਘ ਐਸ.ਐਸ.ਪੀ ਵਿਸ਼ੇਸ਼ ਤੌਰ 'ਤੇ ਦਰਸ਼ਨ ਕਰਨ ਲਈ ਪਹੁੰਚੇ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਗੁਰਦੇਵ ਸਿੰਘ ਲਾਪਰਾਂ, ਉੱਘੇ ਆਰਟਿਸਟ ਟੀ.ਪੀ ਐਸ ਸੰਧੂ, ਕਨਵੀਨਰ ਫਾਊਂਡੇਸ਼ਨ ਬਲਦੇਵ ਬਾਵਾ, ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਬਲਵੰਤ ਸਿੰਘ ਧਨੋਆ, ਬਲਜਿੰਦਰ ਸਿੰਘ ਮਲਕਪੁਰ, ਹਰਵਿੰਦਰ ਸਿੰਘ ਟਿੱਬਾ, ਦਲਜੀਤ ਸਿੰਘ ਕੁਲਾਰ, ਹਰੀਦਾਸ ਬਾਵਾ, ਕਰਨਲ ਹਰਬੰਤ ਸਿੰਘ ਕਾਹਲੋਂ, ਦਲਜੀਤ ਸਿੰਘ ਚੌਂਕੀਮਾਨ, ਅਸ਼ਵਨੀ ਮਹੰਤ ਐਡਵੋਕੇਟ ਹਾਜਰ ਸਨ। ਇਸ ਸਮੇਂ ਡੀ.ਆਈ.ਜੀ ਯੁਰਿੰਦਰ ਸਿੰਘ ਹੇਅਰ ਅਤੇ ਸੀਨੀਅਰ ਸੁਪਰਡੈਂਟ ਪੁਲਿਸ ਸੁਰਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਡੀ.ਆਈ.ਜੀ. ਹੇਅਰ ਨੇ ਕਿਹਾ ਕਿ ਸ਼ਬਦ ਪ੍ਰਕਾਸ਼ ਅਜਾਇਬ ਘਰ ਸਾਨੂੰ ਸਾਡੇ ਗੌਰਵਮਈ ਇਤਿਹਾਸ ਨਾਲ ਜੋੜਦਾ ਹੈ। ਉਹਨਾਂ ਕਿਹਾ ਕਿ ਮੈਂ ਮਹਾਨ ਗੁਰੂਆਂ, ਭਗਤਾਂ, ਭੱਟਾਂ ਦੇ ਦਰਸ਼ਨ ਕਰਕੇ ਸ਼ਾਂਤੀ, ਸਕੂਨ ਅਤੇ ਖੁਸ਼ੀ ਮਹਿਸੂਸ ਕੀਤੀ ਹੈ। ਇਸ ਸਮੇਂ ਉਹਨਾਂ ਬਾਵਾ ਅਤੇ ਟੀ.ਪੀ.ਐਸ ਸੰਧੂ ਨੂੰ ਇਸ ਵਿਸ਼ੇਸ਼ ਉਪਰਾਲੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਡੇ ਮੁਲਾਜਮਾਂ ਅਤੇ ਸਕੂਲਾਂ ਕਾਲਜਾਂ ਦੇ ਬੱਚੇ ਇਸ ਇਤਿਹਾਸਕ ਅਜਾਇਬ ਘਰ ਆ ਕੇ ਗਿਆਨ ਪ੍ਰਾਪਤ ਕਰਨ।
ਇਸ ਸਮੇਂ ਦਾਖਾ, ਲਾਪਰਾਂ ਅਤੇ ਬਾਵਾ ਨੇ ਕਿਹਾ ਕਿ ਅਸੀ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਮਿਊਜੀਅਮ ਦੇ ਦਰਸ਼ਨ ਕਰਕੇ ਗਿਆਨ ਵਿੱਚ ਵਾਧਾ ਕਰੋ ਕਿਉ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ ਜੋ ਸਮੁੱਚੇ ਵਿਸ਼ਵ ਵਿੱਚ ਬੈਠੀ ਮਨੁੱਖਤਾ ਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ।
ਇਸ ਸਮੇਂ ਅਮਰੀਕ ਸਿੰਘ ਘੜਿਆਲ, ਲਵਲੀ ਚੌਧਰੀ, ਪਵਨ ਗਰਗ, ਕਾਕੂ ਚੌਧਰੀ, ਰੇਸ਼ਮ ਸੱਗੂ, ਸ਼ੁਸ਼ੀਲ ਕੁਮਾਰ ਸ਼ੀਲਾ, ਐਸ.ਆਰ. ਗੁਪਤਾ, ਅਸ਼ਵਨੀ ਅਰੋੜਾ, ਕਮਲਜੀਤ ਸ਼ੰਕਰ, ਅਜੀਤ ਦਿਓਲ, ਪ੍ਰਭਜੋਤ ਸਿੰਘ, ਗੁਰਚਰਨ ਸਿੰਘ ਬਾਸੀਆਂ, ਪ੍ਰਦੀਪ ਪੁੜੈਣ, ਸੁਖਦੇਵ ਸਿੰਘ, ਮੇਜਰ ਐਚ.ਐਸ ਭਿੰਡਰ ਆਦਿ ਹਾਜਰ ਸਨ।