ਲੁਧਿਆਣਾ, 04 ਜੂਨ 2017 (ਨੀਲ ਕਮਲ ਸੋਨੂੰ): ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦਾ ਖਿਤਾਬੀ ਭੇੜ ਬੈਂਕ ਆਫ ਇੰਡੀਆ ਇਲੈਵਨ ਜਰਖੜ ਅਤੇ ਨੀਟਾ ਕਲੱਬ ਰਾਮਪੁਰ ਦੇ ਵਿਚਕਾਰ ਹੋਵੇਗਾ।
ਸੀਨੀਅਰ ਵਰਗ ਦੇ ਸੈਮੀਫਾਈਨਲ ਮੈਚਾਂ 'ਚ ਬੈਂਕ ਆਫ ਇੰਡੀਆ ਇਲੈਵਨ ਨੇ ਓਲੰਪੀਅਨ ਧਰਮ ਸਿੰਘ ਇਲੈਵਨ ਚੰਡੀਗੜ ਨੂੰ ਇੱਕ ਬਹੁਤ ਹੀ ਸੰਘਰਸ਼ਪੂਰਨ ਤੇ ਕਾਂਟੇਦਾਰ ਮੁਕਾਬਲੇ 'ਚ 3-2 ਨਾਲ ਹਰਾ ਕੇ ਫਾਈਨਲ ਵਿੱਚ ਪਰਵੇਸ਼ ਪਾਇਆ। ਅੱਧੇ ਸਮੇਂ ਤੱਕ ਦੋਵੇਂ ਟੀਮਾ ਗੋਲ ਰਹਿਤ ਬਰਾਬਰੀ ਤੇ ਸਨ। ਦੋਵੇਂ ਟੀਮਾਂ ਨੇ ਤੇਜ਼ਤਰਾਰ ਤੇ ਜਵਾਬੀ ਹਮਲੇ ਵਾਲੀ ਹਾਕੀ ਦਾ ਵਿਖਾਵਾ ਕੀਤਾ। ਚੰਡੀਗੜ ਦੇ ਇੰਦਰਜੀਤ ਸਿੰਘ ਚੱਡਾ ਨੇ 28 ਵੇਂ ਮਿੰਟ ਵਿੱਚ ਇੱਕ ਕਲਾਸਿਕ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਤ ਦਵਾਈ ਜਦਕਿ ਬੈਂਕ ਆਫ ਇੰਡੀਆ ਇਲੈਵਨ ਦੇ ਪਰਗਟ ਸਿੰਘ ਨੇ 32 ਵੇਂ ਮਿੰਟ 'ਚ ਇੱਕ ਇੱਕ ਦ ਬਰਾਬਰੀ ਕਾਇਮ ਕੀਤੀ।
ਮੈਚ ਦੇ ਆਖਰੀ ਪਲਾਂ ਵਿੱਚ ਜਦੋਂ ਮੈਚ ਬਰਾਬਰੀ ਵੱਲ ਵੱਧਰਿਹਾ ਸੀ ਤਾਂ ਬੈਂਕ ਆਫ ਇੰਡੀਆ ਇਲੈਵਨ ਦੇ ਜਤਿੰਦਰ ਪਾਲ ਸਿੰਘ ਤੇ ਲਵਜੀਤ ਸਿੰਘ ਨੇ ਉਪਰੋਂ ਥਲੀ 44 ਵੇਂ ਅਤੇ 45 ਵੇਂ ਮਿੰਟ ਵਿੱਚ ਦੋ ਗੋਲ ਕਰਕੇ ਚੰਡੀਗੜ ਦੇ ਖੇਮੇ ਵਿੱਚ ਖਲਬਲੀ ਮਚਾ ਦਿੱਤੀ। ਮੈਚ ਸਮਾਪਤੀ ਤੋਂ ਇੱਕ ਮਿੰਟ ਪਹਿਲਾਂ ਚੰਡੀਗੜ੍ਹ ਦੇ ਗੁਰਦੀਪ ਸਿੰਘ ਨੇ ਆਖਰੀ ਮਿੰਟ ਵਿੱਚ ਆਪਣੀ ਟੀਮ ਲਈ ਦੂਜਾ ਗੋਲ ਕਰਨ 'ਚ ਕਾਮਯਾਬ ਹੋਇਆ ਪਰ ਜਦ ਨੂੰ ਜਿੱਤ ਚੰਡੀਗੜ ਤੋਂ ਕੋਹਾਂ ਦੂਰ ਜਾ ਚੁੱਕੀ ਸੀ। ਚੰਡੀਗੜ ਦੇ ਮਨਜੋਤ ਤੇ ਜਰਖੜ ਦੇ ਲਵਜੀਤ ਸਿੰਘ ਨੂੰ ਸਾਂਝੇ ਤੌਰ 'ਤੇ ਮੈਨ ਆਫ ਦਾ ਮੈਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਦੂਰੇ ਸੈਮੀਫਾਈਨਲ ਮੈਚ ਵਿੱਚ ਰਾਮਪੁਰ ਨੇ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੂੰ 4-1 ਨਾਲ ਹਰਾ ਕੇ ਆਪਣਾ ਸਫਰ ਖਿਤਾਬੀ ਜਿੱਤ ਦੇ ਨੇੜੈ ਕੀਤਾ। ਅੱਧੇ ਸਮੇਂ ਤੱਕ ਜੇਤੂ ਟੀਮ 2 -1 ਨਾਲ ਅੱਗੇ ਸੀ। ਜੇਤੂ ਟੀਮ ਵੱਲੋਂ ਅਵਤਾਰ ਸਿੰਘ, ਗੁਰਤੇਜ ਸਿੰਘ, ਰਵੀਦੀਪ ਸਿੰਘ ਨੇ ਗੋਲ ਕੀਤੇ। ਜਦੋਂ ਕਿ ਮੋਗਾ ਵੱਲੌਂ ਇੱਕੋ ਇੱਕ ਗੋਲ ਗੁਰਪ੍ਰੀਤ ਸਿੰਘ ਨੇ ਕੀਤਾ। ਰਾਮਪੁਰ ਦੇ ਰਵੀਦੀਪ ਸਿੰਘ ਨੂੰ ਮੈਨ ਆਫ ਦਾ ਮੈਚ ਨਾਲ ਸਨਮਾਨਿਤ ਕੀਤਾ ਗਿਆ।
ਅੱਜ ਦੇ ਮੈਚਾਂ ਦੌਰਾਨ ਨਰਿੰਦਰ ਪਾਲ ਸਿੰਘ ਸਿੱਧੂ (ਏ ਆਈ ਜੀ ਇੰਟੈਲੀਜੈਂਸ ਫਿਰੋਜ਼ਪੁਰ), ਕੁਲਵੀਰ ਸਿੰਘ ਭੰਗੂ ਇੰਸਪੈਕਟਰ ਪੁਲਿਸ ਤੇ ਸਾਬਕਾ ਅੰਤਰਰਾਸ਼ਟਰੀ ਸਾਇਕਲਿਸਟ, ਮੁੱਖ ਸਰਪ੍ਰਸਤ ਸੁਰਜੀਤ ਸਿੰਘ ਸਾਹਨੇਵਾਲ, ਕਾਂਗਰਸੀ ਆਗੂ ਅਵਤਾਰ ਸਿੰਘ ਖਾਲਸਾ, ਬਲਵਿੰਦਰ ਸਿੰਘ ਚੀਮਾ, ਸੁਖਦੇਵ ਸਿੰਘ ਚੱਕ ਕਲਾਂ, ਜਗਮੋਹਨ ਸਿੰਘ ਸਿੱਧ, ਮਨੋਹਰ ਸਿੰਘ ਗਿੱਲ, ਮਲਕੀਤ ਸਿੰਘ ਆਲਮਗੀਰ ਨੇ ਵਿਸ਼ੇਸ਼ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਹਾਕੀ ਪ੍ਰੇਮੀਆ ਨੇ ਵੱਖ ਵੱਖ ਟੀਮਾਂ 'ਤੇ ਨੋਟਾਂ ਦੀ ਵਰਖਾ ਵੀ ਕੀਤੀ।
ਕਰਮਜੀਤ ਸਿੰਘ ਗਰੇਵਾਲ ਅਮਰੀਕਾ ਨੇ ਰਾਮਪੁਰ ਕੋਚਿੰਗ ਸੈਂਟਰ ਲਈ 10000 ਰੁਪਏ, ਨਰਾਇਣ ਸਿੰਘ ਗਰੇਵਾਲ ਅਤੇ ਰੱਮੀ ਗਰੇਵਾਲ ਆਸਟ੍ਰੇਲੀਆ ਨੇ ਜਰਖੜ ਅਕੈਡਮੀ ਦੇ ਬੱਚਿਆ ਦੇ ਲਈ 51000 ਰਪਏ, ਦਿਲਪ੍ਰੀਤ ਸਿੰਘ ਗਰੇਵਾਲ ਅਮਰੀਕਾ ਨੇ ਕਿਲ੍ਹਾ ਰਾਏਪੁਰ ਅਕੈਡਮੀ ਦੇ ਬੱਚਿਆਂ ਲਈ 20000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਮੌਕੇ ਪ੍ਰਧਾਲ ਹਰਪਾਲ ਸਿੰਘ ਲਹਿਲ, ਪ੍ਰੋ ਰਜਿੰਦਰ ਸਿੰਘ, ਤੇਜਪਾਲ ਸਿੰਘ ਸਿੱਧੂ, ਇੰਸਪੈਕਟਰ ਬਲਵੀਰ ਸਿੰਘ, ਜਗਰੂਪ ਸਿੰਘ ਜਰਖੜ, ਜਗਦੀਪ ਸਿੰਘ ਕਾਹਲੋਂ ਸਕੱਤਰ, ਯਾਦਵਿੰਦਰ ਸਿੰਘ ਤੂਰ, ਹਰਪਿੰਦਰ ਸਿੰਘ ਟੌਹੜਾ, ਸਰਪੰਚ ਜਗਦੀਪ ਸਿੰਘ ਆਲਮਗੀਰ, ਅਜੀਤ ਸਿੰਘ ਲਾਦੀਆਂ, ਡਾ ਜਗਜੀਤ ਸਿੰਘ ਜਰਖੜ, ਸਿੰਗਾਰਾ ਸਿੰਘ ਜਰਖੜ ਆਦਿ ਇਲਾਕੇ ਦੀਆਂ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।