ਲੁਧਿਆਣਾ, 5 ਜੂਨ 2017 (ਨੀਲ ਕਮਲ ਸੋਨੂੰ): ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵੱਲੋਂ ਜਰਖੜ ਖੇਡਾਂ ਦਾ ਕੋਕਾ-ਕੋਲਾ, ਏਵਨ ਸਾਈਕਲ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਬੀਤੀ ਰਾਤ ਇੱਕ ਇਤਿਹਾਸਕ ਪੈੜਾਂ ਪਾਉਂਦਾ ਹੋਇਆ ਜਰਖੜ ਸਟੇਡੀਅਮ ਵਿਖੇ ਸਮਾਪਤ ਹੋਇਆ, ਜਿਸ ਵਿਚ ਹਾਕੀ ਦੇ ਸੀਨੀਅਰ ਵਰਗ ਵਿੱਚ ਬੈਂਕ ਆਫ ਇੰਡੀਆ ਇਲੈਵਨ ਜਰਖੜ ਅਤੇ ਜੂਨੀਅਰ ਵਰਗ ਵਿੱਚ ਗਰੇਵਾਲ ਅਕਾਦਮੀ ਕਿਲਾ ਰਾਏਪੁਰ ਨੇ ਆਪਣਾ ਜੇਤੂ ਚੈਂਪੀਅਨ ਮੋਰਚਾ ਫ਼ਤਹਿ ਕੀਤਾ।
ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਰੁਮਾਂਚਿਕ ਅਤੇ ਸੰਘਰਸ਼ਪੂਰਨ ਫਾਈਨਲ ਮੈਚਾ ਵਿੱਚ ਬੈਂਕ ਆਫ ਇੰਡੀਆਂ ਇਲੈਵਨ ਜਰਖੜ ਨੇ ਨੀਟ੍ਹਾ ਕਲੱਬ ਰਾਮਪੁਰ ਨੂੰ 4-2 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਅੱਧੇ ਸਮੇਂ ਤੱੱਕ ਮੁਕਾਬਲਾ 2-2 ਤੱਕ ਬਰਾਬਰ ਸੀ। ਜੇਤੂ ਟੀਮ ਵੱਲੋਂ ਕਪਤਾਨ ਗੁਰਸਤਿੰਦਰ ਸਿੰਘ ਪਰਗਟ ਅਤੇ ਜਤਿੰਦਰਪਾਲ ਸਿੰਘ ਵਿੱਕੀ ਨੇ 2-2 ਗੋਲ ਕੀਤੇ ਜਦਕਿ ਰਾਮਪੁਰ ਵੱਲੋਂ ਪ੍ਰੇਮ ਸਿੰਘ ਅਤੇ ਮਨਦੀਪ ਸਿੰਘ ਨੇ 1-1 ਗੋਲ ਕੀਤਾ। ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਨੇ ਜਰਖੜ ਅਕਾਦਮੀ ਨੂੰ 3-1 ਨਾਲ ਹਰਾ ਕੇ ਉਸਦੀ 3 ਸਾਲ ਦੀ ਜੇਤੂ ਸਰਦਾਰੀ ਨੂੰ ਤੋੜਿਆ। ਜੇਤੂ ਟੀਮ ਵੱਲੋਂ ਪਰਮਿੰਦਰ ਸਿੰਘ ਨੇ 2, ਰਣਬੀਰ ਸਿੰਘ ਨੇ 1 ਜਦਕਿ ਜਰਖੜ ਵੱਲੋਂ ਜਸਕਰਨ ਸਿਘ ਨੇ 1 ਗੋਲ ਕੀਤਾ। ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਦੇ ਪਰਮਿੰਦਰਜੀਤ ਅਤੇ ਜਰਖੜ ਦੇ ਪਰਮਜੀਤ ਸਿੰਘ ਨੂੰ ਮੈਨ ਆਫ ਦਾ ਟੂਰਨਾਮੈਂਟ, ਸੀਨੀਅਰ ਵਰਗ ਵਿੱਚ ਜਰਖੜ ਦੇ ਕਪਤਾਨ ਪਰਗਟ ਸਿੰਘ ਨੂੰ ਮੈਨ ਆਫ ਦਾ ਟੂਰਨਾਮੈਂਟ, ਰਾਮਪੁਰ ਦੇ ਗੁਰਭੇਜ ਸਿੰਘ ਨੂੰ ਮੈਨ ਆਫ ਦਾ ਮੈਚ, ਜਰਖੜ ਦੇ ਗੋਲ ਕੀਪਰ ਪੂਰਨ ਸਿੰਘ ਨੂੰ ਸਰਵੋਤਮ ਗੋਲਕੀਪਰ ਦੇ ਖਿਤਾਬ ਨਾਲ ਸਨਮਾਨਿਆ। ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਏਵਨ ਸਾਈਕਲ ਵੱਲੋਂ 40 ਸਾਈਕਲ, ਜਦਕਿ ਜਸ਼ਨ ਐਂਟਰਪ੍ਰਾਈਜ਼ਰਸ ਐਂਡ ਸਪੋਰਟਸ ਵਰਲਡ ਲੁਧਿਆਣਾ ਦੇ ਮਾਲਕ ਹਰਿੰਦਰ ਸਿੰਘ ਵੱਲੋਂ ਜੂਨੀਅਰ ਟੀਮਾਂ ਨੂੰ 24 ਹਾਕੀ ਸਟਿੱਕਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਹਾਕੀ ਇੰਡੀਆ ਦੇ ਨਾਰਥ ਜ਼ੋਨ ਦੇ ਹਾਈ ਪ੍ਰਫਾਰਮੈਂਸ ਮੈਨੇਜਰ ਅਤੇ ਸਾਬਕਾ ਅੰਤਰ-ਰਾਸ਼ਟਰੀ ਖਿਡਾਰੀ ਪ੍ਰਮੋਦ ਬਾਟਲਾ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਅਵਾਰਡ, ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਓਂਕਾਰ ਸਿੰਘ, ਖੇਡ ਵਿਭਾਗ ਦੇ ਸਹਾਇਕ ਖੇਡ ਨਿਰਦੇਸ਼ਕ ਕਰਤਾਰ ਸਿੰਘ ਸੈਂਬੀ, ਉੱਘੇ ਖੇਡ ਪ੍ਰਮੋਟਰ ਐਡਵੋਕੇਟ ਕੁਲਵੰਤ ਸਿੰਘ ਬੋਪਾਰਾਏ ਨੂੰ ਲਾਇਫ ਟਾਇਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਆ ਗਿਆ।
ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਹਲਕਾ ਲੋਕ ਸਭਾ ਲੁਧਿਆਣਾ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਅਤੇ ਸਖਸ਼ੀਅਤਾਂ ਦਾ ਸਨਮਾਨ ਕਰਦਿਆਂ ਆਖਿਆ ਕਿ ਜਰਖੜ ਹਾਕੀ ਅਕਾਦਮੀ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਇੱਕ ਮਾਰਗ ਦਰਸ਼ਕ ਹੈ। ਉਹ ਦਿਨ ਦੂਰ ਨਹੀਂ ਜਦੋਂ ਇਸ ਅਕਾਦਮੀ ਵਿੱਚੋਂ ਓਲੰਪੀਅਨ ਪੱਧਰ ਦੇ ਖਿਡਾਰੀ ਪੈਦਾ ਹੋਣਗੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਜਰਖੜ ਹਾਕੀ ਅਕਾਦਮੀ ਦੀ ਆਨ ਅਤੇ ਸ਼ਾਨ ਬਹਾਲ ਕਰੇਗੀ ਅਤੇ ਹਰ ਸੰਭਵ ਸਹਾਇਤਾ ਵੀ ਦੇਵੇਗੀ। ਇਸ ਮੌਕੇ ਉਹਨਾਂ ਨੇ ਜਰਖੜ ਸਟੇਡੀਅਮ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਏ.ਆਈ.ਜੀ ਪੰਜਾਬ ਪੁਲਿਸ, ਆਕਦਮੀ ਦੇ ਚੇਅਰਮੈਨ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਸ਼ਾਹਪੁਰੀਆ, ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਮੁੱਖ ਮਹਿਮਾਨ ਅਤੇ ਆਈਆਂ ਸਖਸ਼ੀਅਤਾਂ ਨੂੰ ਜੀ ਆਇਆਂ ਆਖਦਿਆਂ ਸਨਮਾਨਿਤ ਕੀਤਾ।
ਖੇਡਾਂ ਦੇ ਮੁੱਖ ਸਪਾਂਸਰ ਏਵਨ ਸਾਈਕਲ ਕੰਪਨੀ ਵੱਲੋਂ ਪਹੁੰਚੇ ਸ਼੍ਰੀ ਸੁਲੇਸ਼ ਕੌਸ਼ਿਕ ਸੀਨੀਅਰ ਅੀਧਕਾਰੀ ਏਵਨ ਸਾਈਕਲ, ਕੋਕਾ ਕੋਲਾ ਦੇ ਜੀ. ਐਮ. ਤਰੂਸ਼ ਭਾਰਦਵਾਜ, ਬੈਂਕ ਆਫ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਸੰਜੇ ਸਿਨਹਾ, ਲੋਕ ਸੰਪਰਕ ਅਧਿਕਾਰੀ ਪ੍ਰਭਦੀਪ ਸਿੰਘ ਨੂੰ ਉਹਨਾਂ ਦੀਆਂ ਜਰਖੜ ਖੇਡਾਂ ਪ੍ਰਤੀ ਦਿੱਤੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਾਮਨਿਤ ਕੀਤਾ ਗਿਆ।
ਇਸ ਮੌਕੇ ਦਵਿੰਦਰ ਸਿੰਘ ਵਾਲੀਆ ਏ.ਡੀ.ਸੀ ਪਟਿਆਲਾ, ਗੁਰਦੇਵ ਸੰਘ ਲਾਪਰਾਂ, ਪਰ੍ਧਾਨ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ, ਰਵਿੰਦਰ ਸਿੰਘ ਜੱਗੀ ਬਰਾੜ, ਉੱਘੇ ਸਮਾਜ ਸੇਵੀ ਹਰਦਿਆਲ ਸਿੰਘ ਅਮਨ, ਮੁੱਖ ਸਰਪ੍ਰਸਤ ਬਾਈ ਸੁਰਜੀਤ ਸਿੰਘ ਸਾਹਨੇਵਾਲ, ਪਰ੍ਧਾਨ ਐਡਵੋਕੇਟ ਹਰਕਮਲ ਸਿੰਘ, ਸਕੱਤਰ ਜਗਦੀਪ ਸਿੰਘ ਕਾਹਲੋਂ, ਇੰਸਪੈਕਟਰ ਬਲਬੀਰ ਸਿੰਘ, ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਲਾਲੀ ਬੁਟ੍ਹਾਰੀ, ਹਰਪਾਲ ਸਿੰਘ ਮਾਂਗਟ, ਸ਼ਮਸ਼ੇਰ ਸਿੰਘ ਅਮਨ ਸਵੀਟ ਸ਼ਾਪ, ਸਰਪੰਚ ਤ੍ਰਿਲੋਚਨ ਸਿੰਘ ਲਲਤੋਂ ਕਲਾਂ, ਕਰਮ ਸਿੰਘ ਸ਼ਿਮਲਾਪੁਰੀ, ਸ਼ਾਮ ਲਾਲ ਢੀਂਗਰਾ, ਨਵਦੀਪ ਸਿੰਘ ਸਿੱਧੂ ਕਨੇਡਾ, ਜਸਵੀਰ ਸਿੰਘ ਮੋਹਾਲੀ, ਗੋਲਡੀ ਅਗਨੀਹੋਤਰੀ, ਚੇਤਨ ਧਾਰੀਵਾਲ, ਹਰਜਿੰਦਰ ਸਿੰਘ ਢੀਂਡਸਾ, ਪੱਤਰਕਾਰ ਅਮਰੀਕ ਸਿੰਘ ਭਾਗੋਵਾਲੀਆ, ਸਰਪੰਚ ਬਲਜੀਤ ਸਿੰਘ ਗਿੱਲ, ਮਨਪ੍ਰੀਤ ਸਿੰਘ ਢੇਰੀ, ਪ੍ਰਧਾਨ ਪੀ.ਏ.ਯੂ. ਕਿਸਾਨ ਕਲੱਬ, ਪ੍ਰੋ. ਰਜਿੰਦਰ ਸਿੰਘ, ਹਰਬਖਸ਼ ਸਿੰਘ ਗਰੇਵਾਲ, ਬਾਬਾ ਬਲਵਿੰਦਰ ਸਿੰਘ ਤੂਰ, ਪ੍ਰਭਸਿਮਰਨ ਸਿੰਘ ਪਟਿਆਲਾ, ਦਰਸ਼ਨ ਸਿੰਘ ਸਾਬਕਾ ਡੀ.ਪੀ.ਆਰ.ਓ, ਐਡਵੋਕੇਟ ਸ਼ਮੀਤ ਸਿੰਘ, ਮੈਨੇਜਰ ਸਿਕੰਦਰ ਸਿੰਘ ਕਿਲਾ ਰਾਏਪੁਰ, ਅਸ਼ੋਕ ਕੁਮਾਰ ਏਵਨ ਸਾਈਕਲ, ਸਰਪੰਚ ਮਲਕੀਤ ਸਿੰਘ ਆਲਮਗੀਰ ਆਦਿ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਸਰਕਾਰੀ ਕਾਲਜ ਲੁਧਿਆਣਾ ਦੇ ਨੌਜਵਾਨਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਝਲਕ ਪੇਸ਼ ਕੀਤੀ ਗਈ, ਜਦਕਿ ਅਮਨ ਸਵੀਟ ਸ਼ਾਪ ਵੱਲੋਂ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਲੱਡੂ ਅਤੇ ਸਮੋਸਿਆਂ ਦਾ ਖੁੱਲ੍ਹਾ ਲੰਗਰ ਚਲਾਇਆ ਗਿਆ।